NEWS & INSIGHTS
ਅਲਟਰਾਸਾਊਂਡ
ਢਿੱਡ: ਆਪਣੇ ਮਿਲਣ ਦੇ ਤੈਅ ਸਮੇਂ ਤੋਂ 8 ਘੰਟੇ ਪਹਿਲਾਂ ਕੁਝ ਵੀ ਨਹੀਂ ਖਾਣਾ ਜਾਂ ਪੀਣਾ (ਤੰਬਾਕੂਨੋਸ਼ੀ ਜਾਂ ਚਬਾਉਣ ਵਾਲੀ ਗਮ)।
ਢਿੱਡ/ਪੇਡੂ: ਤੁਹਾਡੇ ਮਿਲਣ ਦੇ ਤੈਅ ਸਮੇਂ ਤੋਂ 8 ਘੰਟੇ ਪਹਿਲਾਂ ਕੁਝ ਵੀ ਖਾਣਾ ਜਾਂ ਪੀਣਾ ਨਹੀਂ , ਹਾਲਾਂਕਿ ਮਿਲਣ ਦੇ ਤੈਅ ਸਮੇਂ ਤੋਂ 1 ਘੰਟਾ ਪਹਿਲਾਂ ਤੁਸੀਂ ਲਾਜ਼ਮੀ ਤੌਰ ’ਤੇ 34 ਆਊਂਸ ਜਾਂ 1 ਲਿਟਰ ਪਾਣੀ ਪੂਰੀ ਤਰ੍ਹਾਂ ਖਤਮ ਕਰਨਾ ਹੈ। ਜਾਂਚ ਤੋਂ ਪਹਿਲਾਂ ਪਿਸ਼ਾਬ ਕਰਨ ਨਾ ਜਾਓ।
ਜਣੇਪੇ ਸਬੰਧੀ/ਪੇਡੂ ਵਾਸਤੇ: ਆਪਣੇ ਮਿਲਣ ਦੇ ਤੈਅ ਸਮੇਂ ਤੋਂ 1 ਘੰਟਾ ਪਹਿਲਾਂ ਤੁਸੀਂ ਲਾਜ਼ਮੀ ਤੌਰ ’ਤੇ 34 ਆਊਂਸ ਜਾਂ 1 ਲਿਟਰ ਪਾਣੀ ਖਤਮ ਕਰਨਾ ਹੈ। ਜਾਂਚ ਤੋਂ ਪਹਿਲਾਂ ਪਿਸ਼ਾਬ ਕਰਨ ਨਾ ਜਾਓ।
ਪ੍ਰੋਸਟੇਟ (ਟ੍ਰਾਂਸਰੈਕਟਲ): ਜਾਂਚ ਤੋਂ 2 ਘੰਟੇ ਪਹਿਲਾਂ “ਫਲੀਟ” ਅਨੀਮਾ ਦੀ ਵਰਤੋਂ ਕਰੋ (ਕਿੱਟ ਨੂੰ ਤੁਹਾਡੀ ਫਾਰਮੇਸੀ ਤੋਂ ਖਰੀਦਿਆ ਜਾ ਸਕਦਾ ਹੈ)। ਆਪਣੇ ਮਿਲਣ ਦੇ ਤੈਅ ਸਮੇਂ ਤੋਂ 1 ਘੰਟਾ ਪਹਿਲਾਂ ਤੁਸੀਂ ਲਾਜ਼ਮੀ ਤੌਰ ’ਤੇ 34 ਆਊਂਸ ਜਾਂ 1 ਲਿਟਰ ਪਾਣੀ ਖਤਮ ਕਰਨਾ ਹੈ।
ਹੋਰ: ਇਹਨਾਂ ਜਾਂਚਾਂ ਵਾਸਤੇ ਕਿਸੇ ਤਿਆਰੀ ਦੀ ਲੋੜ ਨਹੀਂ: ਥਾਇਰਾਇਡ, ਔਰਤਾਂ ਦੀ ਛਾਤੀ, ਅੰਡਕੋਸ਼ ਥੈਲੀ (scrotum), ਹੱਥਾਂ-ਪੈਰਾਂ ਦੇ ਸਿਰਿਆਂ ਅਤੇ ਨਾੜਾਂ ਦਾ ਅਲਟਰਾਸਾਊਂਡ।