NEWS & INSIGHTS
ਨਿਊਕਲੀਅਰ ਦਵਾਈ
ਬਿਲੀਅਰੀ ਸਕੈਨ: ਆਪਣੇ ਮਿਲਣ ਦੇ ਤੈਅ ਸਮੇਂ ਤੋਂ 4 ਘੰਟੇ ਪਹਿਲਾਂ ਕੁਝ ਵੀ ਖਾਓ ਜਾਂ ਪੀਓ ਨਾ।
ਹੱਡੀ ਦਾ ਸਕੈਨ: ਤੁਹਾਨੂੰ ਇੱਕ ਟੀਕਾ ਲਗਾਇਆ ਜਾਵੇਗਾ। ਟੀਕੇ ਦੇ ਬਾਅਦ ਤੁਸੀਂ ਆਪਣੀ ਅਗਲੀ ਮੁਲਾਕਾਤ ਦੇ ਸਮੇਂ ਤੱਕ ਜਾਣ ਲਈ ਆਜ਼ਾਦ ਹੋਵੋਂਗੇ। ਤੁਹਾਨੂੰ 3-4 ਗਲਾਸ ਤਰਲ ਪਦਾਰਥ ਪੀਣ ਅਤੇ ਬਾਰ-ਬਾਰ ਪਿਸ਼ਾਬ ਕਰਨ ਦੀ ਹਿਦਾਇਤ ਕੀਤੀ ਜਾਵੇਗੀ। ਤੁਸੀਂ ਤਸਵੀਰਾਂ ਵਾਸਤੇ ਦੂਜੀ ਮੁਲਾਕਾਤ ਦੇ ਸਮੇਂ ਵਾਪਸ ਆਵੋਂਗੇ। ਸ਼ੁਰੂਆਤੀ ਟੀਕਾ: 20 ਮਿੰਟ| ਬਾਅਦ ਦੇ ਚਿਤਰ: 2 ਘੰਟੇ
ਬਰੇਨ ਪ੍ਰਫਿਊਜ਼ਨ ਇਮੇਜਿੰਗ: ਆਪਣੇ ਟੈਸਟ ਵਾਲੇ ਦਿਨ ਦੌਰਾਨ ਕੈਫੀਨ ਜਾਂ ਅਲਕੋਹਲ ਨਾ ਪੀਓ।
ਗੈਲੀਅਮ ਸਕੈਨ: ਤੁਹਾਨੂੰ ਗੈਲੀਅਮ ਦਾ ਇੱਕ ਟੀਕਾ ਲਗਾਇਆ ਜਾਵੇਗਾ ਜੋ ਕਿ ਰੇਡੀਓਐਕਟਿਵ ਪਦਾਰਥ ਦੀ ਛੋਟੀ ਜਿਹੀ ਅਤੇ ਸੁਰੱਖਿਅਤ ਮਾਤਰਾ ਹੁੰਦੀ ਹੈ। ਟੀਕੇ ਦੇ ਬਾਅਦ, ਤੁਸੀਂ ਆਪਣੀ ਅਗਲੀ ਮੁਲਾਕਾਤ ਦੇ ਸਮੇਂ ਤੱਕ ਜਾਣ ਲਈ ਆਜ਼ਾਦ ਹੋਵੋਂਗੇ, ਜੋ 6 ਤੋਂ 48 ਘੰਟੇ ਬਾਅਦ ਹੋਵੇਗੀ। ਵਾਪਸ ਆਉਣ ’ਤੇ, ਇੱਕ ਸਕੈਨਰ ਨਾਲ ਚਿਤਰ ਲਏ ਜਾਣਗੇ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਰੇਡੀਓਟਰੇਸਰ ਤੁਹਾਡੇ ਸਰੀਰ ਵਿੱਚ ਕਿੱਥੇ ਜਮ੍ਹਾਂ ਹੋਇਆ ਹੈ।
ਗੁਰਦੇ ਦੇ ਸਕੈਨ:
- ਗੁਰਦੇ ਦੇ ਪ੍ਰਕਾਰਜ ਦਾ ਸਕੈਨ: ਆਪਣੇ ਮਿਲਣ ਦੇ ਤੈਅ ਸਮੇਂ ਤੋਂ 1 ਘੰਟਾ ਪਹਿਲਾਂ 2 ਕੱਪ ਪਾਣੀ ਪੀਓ। ਖੂਨ ਦੇ ਦਬਾਅ ਵਾਸਤੇ ਆਪਣੀਆਂ ਸਾਰੀਆਂ ਵਰਤਮਾਨ ਦਵਾਈਆਂ ਦੀ ਸੂਚੀ ਨਾਲ ਲਿਆਓ।
- ਗੁਰਦੇ ਦਾ ਕੈਪਟੋਪ੍ਰਿਲ ਸਕੈਨ: ਆਪਣੇ ਟੈਸਟ ਤੋਂ 1 ਘੰਟਾ ਪਹਿਲਾਂ ਕੁਝ ਨਾ ਖਾਓ। ਕਿਰਪਾ ਕਰਕੇ ਤਰਲ ਪਦਾਰਥ ਦੇ 4 ਗਲਾਸ ਪੀਓ (ਆਪਣੇ ਟੈਸਟ ਤੋਂ 4 ਘੰਟੇ ਪਹਿਲਾਂ ਹਰ ਘੰਟੇ ਪਾਣੀ/ਜੂਸ ਦਾ ਗਲਾਸ)। ਤੁਸੀਂ ਪਿਸ਼ਾਬ ਕਰ ਸਕਦੇ ਹੋ। ਆਪਣੀਆਂ ਸਾਰੀਆਂ ਵਰਤਮਾਨ ਦਵਾਈਆਂ ਦੀ ਸੂਚੀ ਨਾਲ ਲਿਆਓ। ਬੁਕਿੰਗ ਦੇ ਸਮੇਂ, ਮਰੀਜ਼ਾਂ ਨੂੰ ਏਸ ਇਨਹਿਬਿਟਰਜ਼, ਡਾਈਯੂਰੈਟਿਕਸ, ਅਤੇ ਹੋਰ ਐਂਟੀ-ਹਾਈਪਰਟੈਨਸਿਵ ਦਵਾਈ ਨੂੰ ਬੰਦ ਕਰਨ ਬਾਰੇ ਸੂਚਿਤ ਕੀਤਾ ਜਾਵੇਗਾ।
ਥਾਇਰਾਇਡ ਦਾ ਸੋਖਣ ਅਤੇ ਸਕੈਨ: ਥਾਇਰਾਇਡ ਦਵਾਈਆਂ (ਉਦਾਹਰਨ ਲਈ ਐਲਟ੍ਰੋਕਸਿਨ, ਸਿੰਥਰੋਇਡ, ਥਾਈਰੌਕਸੀਨ) ਜਾਂ ਆਇਓਡੀਨ ਵਾਲਾ ਭੋਜਨ (ਉਦਾਹਰਨ ਲਈ ਕੈਲਪ ਜਾਂ ਸਮੁੰਦਰੀ-ਘਾਹ) ਇਸ ਟੈਸਟ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜੇ ਤੁਸੀਂ ਕੋਈ ਥਾਇਰਾਇਡ ਦਵਾਈਆਂ ਲੈ ਰਹੇ ਹੋ ਤਾਂ ਕਿਰਪਾ ਕਰਕੇ ਬੁਕਿੰਗ ਦੇ ਸਮੇਂ ਅਮਲੇ ਨੂੰ ਸੂਚਿਤ ਕਰੋ। ਕਿਸੇ ਵੀ ਥਾਇਰਾਇਡ ਦਵਾਈਆਂ ਜਾਂ ਸਪਲੀਮੈਂਟਾਂ ਨੂੰ ਬੰਦ ਕਰਨ (ਆਪਣੇ ਟੈਸਟ ਤੋਂ 3 ਹਫ਼ਤੇ ਪਹਿਲਾਂ ਬੰਦ ਕਰਨਾ ਚਾਹੀਦਾ ਹੈ) ਸਬੰਧੀ ਆਪਣੇ ਡਾਕਟਰ ਕੋਲੋਂ ਪੁੱਛੋ। ਆਪਣੀਆਂ ਸਾਰੀਆਂ ਵਰਤਮਾਨ ਦਵਾਈਆਂ ਦੀ ਸੂਚੀ ਨਾਲ ਲਿਆਓ।
ਥਾਇਰਾਇਡ ਦਾ ਸੋਖਣ ਅਤੇ ਸਕੈਨ 2 ਦਿਨਾਂ ਦੌਰਾਨ ਕੀਤਾ ਜਾਂਦਾ ਹੈ।
- ਦਿਨ 1: ਮੂੰਹ ਰਾਹੀਂ ਇੱਕ ਕੈਪਸੂਲ ਲਿਆ ਜਾਂਦਾ ਹੈ, ਅਤੇ ਮਾਪ ਲਿਆ ਜਾਂਦਾ ਹੈ (1 ਘੰਟੇ ਤੱਕ)।
- ਦਿਨ 2: ਸੋਖਣ ਦਾ 24-ਘੰਟੇ ਲਈ ਮਾਪ, ਜਿਸਦੇ ਬਾਅਦ ਇੱਕ ਟੀਕਾ ਲਗਾਇਆ ਜਾਂਦਾ ਹੈ ਅਤੇ ਫੇਰ ਚਿਤਰ ਲਏ ਜਾਂਦੇ ਹਨ (1 ਘੰਟਾ)।