NEWS & INSIGHTS

ਨਿਊਕਲੀਅਰ ਹਿਰਦੇ-ਰੋਗ ਵਿਗਿਆਨ

Sep 11 / 2018 |
  1. ਮਰੀਜ਼ ਹਲਕਾ ਨਾਸ਼ਤਾ/ਲੰਚ (ਉਦਾਹਰਨ ਲਈ ਟੋਸਟ, ਜੈਮ, ਫਲ਼, ਜੂਸ, ਪਾਣੀ) ਲੈ ਸਕਦਾ ਹੈ, ਪਰ ਆਪਣੇ ਟੈਸਟ ਤੋਂ 1 ਘੰਟਾ ਪਹਿਲਾਂ ਕੁਝ ਵੀ ਨਾ ਖਾਓ।
  2. ਆਪਣੇ ਟੈਸਟ ਤੋਂ 24 ਘੰਟੇ ਪਹਿਲਾਂ ਕੈਫੀਨ ਵਾਲੇ ਸਾਰੇ ਉਤਪਾਦ ਬੰਦ ਕਰ ਦਿਓ। ਇਸ ਵਿੱਚ ਸਭ ਕਿਸਮ ਦੀ ਚਾਹ, ਕੌਫੀ, ਕੈਫੀਨ-ਰਹਿਤ ਚਾਹ/ਕੌਫੀ, ਪੌਪ, ਚਾਕਲੇਟ, ਟਾਈਲੇਨੋਲ 2 ਅਤੇ 2 ਅਤੇ/ਜਾਂ ਕੈਫੀਨ ਵਾਲੀਆਂ ਦਵਾਈਆਂ ਸ਼ਾਮਲ ਹਨ।
  3. ਇਨਸੁਲਿਨ ’ਤੇ ਨਿਰਭਰ ਕਰਨ ਵਾਲੇ ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਟੈਸਟ ਤੋਂ 1 ਘੰਟਾ ਪਹਿਲਾਂ ਆਪਣੀ ਇਨਸੁਲਿਨ ਅਤੇ ਹਲਕਾ ਖਾਣਾ ਲੈਣਾ ਚਾਹੀਦਾ ਹੈ।
  4. ਢਿੱਲੇ ਫਿੱਟ ਆਉਣ ਵਾਲੇ ਕੱਪੜੇ ਪਹਿਨੋ (ਉਦਾਹਰਨ ਲਈ ਟੀ-ਸ਼ਰਟ, ਟਰੈਕ ਪੈਂਟ, ਐਥਲੈਟਿਕ ਜੁੱਤੇ, ਆਦਿ)।
  5. ਆਪਣੀਆਂ ਸਾਰੀਆਂ ਵਰਤਮਾਨ ਦਵਾਈਆਂ ਦੀ ਸੂਚੀ ਨਾਲ ਲਿਆਓ। ਦਿਲ ਵਾਸਤੇ ਕਿਸੇ ਦਵਾਈਆਂ (ਉਦਾਹਰਨ ਲਈ ਬੀਟਾ-ਬਲੌਕਰਜ਼ ਜਿਵੇਂ ਕਿ ਮੈਟਰੋਪ੍ਰੋਲੋਲ ਜਾਂ ਅਟੈਨੋਲੋਲ, ਨਾਲ ਹੀ ਕੈਲਸ਼ੀਅਮ ਚੈਨਲ ਬਲੌਕਰਜ਼ ਜਿਵੇਂ ਕਿ ਡਿਲਟਿਆਜ਼ੇਮ ਜਾਂ ਵੇਰਾਪਾਮਿਲ) ਨੂੰ ਬੰਦ ਕਰਨ ਬਾਰੇ ਆਪਣੇ ਡਾਕਟਰ ਕੋਲੋਂ ਪੜਤਾਲ ਕਰੋ।
  6. ਆਪਣੇ ਟੈਸਟ ਤੋਂ 48 ਘੰਟੇ ਪਹਿਲਾਂ ਲਿੰਗ ਵਿੱਚ ਤਣਾਅ ਨਾ ਆਉਣ ਬਾਰੇ ਦਵਾਈਆਂ (ਉਦਾਹਰਨ ਲਈ ਵਾਇਗਰਾ, ਸੀਆਲਿਸ, ਲੇਵੀਟਰਾ ਆਦਿ) ਨਾ ਲਓ।

ਮਾਇਓਕਾਰਡੀਅਲ ਪ੍ਰਫਿਊਜ਼ਨ ਇਮੇਜਿੰਗ ਵਿੱਚ 2 ਭਾਗ ਹੁੰਦੇ ਹਨ:

  1. ਆਰਾਮ ਦੌਰਾਨ ਅਧਿਐਨ (Rest Study)- ਨੂੰ ਲਗਭਗ 1.5 – 2 ਘੰਟੇ ਲਗਦੇ ਹਨ ਅਤੇ ਇਸ ਵਿੱਚ ਇੱਕ ਟੀਕਾ ਲਗਾਉਣਾ ਵੀ ਸ਼ਾਮਲ ਹੁੰਦਾ ਹੈ ਜਿਸਦੇ ਬਾਅਦ ਚਿਤਰ ਲਏ ਜਾਂਦੇ ਹਨ।
  2. ਤਣਾਅ ਦੌਰਾਨ ਅਧਿਐਨ (Stress Study)- ਨੂੰ ਲਗਭਗ 2 – 2.5 ਘੰਟੇ ਲਗਦੇ ਹਨ ਅਤੇ ਇਸ ਵਿੱਚ ਤਣਾਅ ਟੈਸਟ, ਟੀਕਾ ਅਤੇ ਚਿਤਰ ਲਏ ਜਾਣਾ ਸ਼ਾਮਲ ਹੁੰਦੇ ਹਨ।