پی ای ٹی / سی ٹی سکین

سکین توں پہلے آلی شام نوں کھان پیں آلیاں مٹھیاں شیاں ناں کھاؤ، جیویں جوس، سوڈا، چول، پاستہ، سفید ڈبل روٹی، اتے بیک ہوئے کھانے۔ سکین توں پہلاں پوری دہاڑی بوہتی پروٹین آلیاں خوراکاں جیویں گری آلے پھل، بی، گوشت، کُکڑی، مچھی، آنڈے، پھلیاں اتے سبزیاں کھاؤ۔

سکین توں پہلاں آلی شام توں وٹامن، سپلیمنٹ، اتے کیفین کھانی چھڈ دیو۔ جے کر تہاڈی عام دوائیاں وچ کیفین نہیں ہیگی اتے فیر تسیں اوہ کھا سکدے اوہ۔

آپنے سکیں توں پہلاں 12 گھنٹے تیکر کوئی کسرت ناں کرو، اتے سکین توں پہلے پورے دن لئی آپنے پنڈے آلے کم کہٹو کہٹ کر دیو۔

سکین توں پہلاں 6 گھنٹے لئی پانی دے علاوہ کوئی چیز ناں کھاؤ پیو۔

ڈھلے اتے آرام آلیاں تہاں آلے کپڑے پاؤ، جیہناں اتے دھات دے بنے بٹن یاں زِپاں ناں ہون۔

ਨਿਊਕਲੀਅਰ ਦਵਾਈ

ਬਿਲੀਅਰੀ ਸਕੈਨ: ਆਪਣੇ ਮਿਲਣ ਦੇ ਤੈਅ ਸਮੇਂ ਤੋਂ 4 ਘੰਟੇ ਪਹਿਲਾਂ ਕੁਝ ਵੀ ਖਾਓ ਜਾਂ ਪੀਓ ਨਾ।

ਹੱਡੀ ਦਾ ਸਕੈਨ: ਤੁਹਾਨੂੰ ਇੱਕ ਟੀਕਾ ਲਗਾਇਆ ਜਾਵੇਗਾ। ਟੀਕੇ ਦੇ ਬਾਅਦ ਤੁਸੀਂ ਆਪਣੀ ਅਗਲੀ ਮੁਲਾਕਾਤ ਦੇ ਸਮੇਂ ਤੱਕ ਜਾਣ ਲਈ ਆਜ਼ਾਦ ਹੋਵੋਂਗੇ। ਤੁਹਾਨੂੰ 3-4 ਗਲਾਸ ਤਰਲ ਪਦਾਰਥ ਪੀਣ ਅਤੇ ਬਾਰ-ਬਾਰ ਪਿਸ਼ਾਬ ਕਰਨ ਦੀ ਹਿਦਾਇਤ ਕੀਤੀ ਜਾਵੇਗੀ। ਤੁਸੀਂ ਤਸਵੀਰਾਂ ਵਾਸਤੇ ਦੂਜੀ ਮੁਲਾਕਾਤ ਦੇ ਸਮੇਂ ਵਾਪਸ ਆਵੋਂਗੇ। ਸ਼ੁਰੂਆਤੀ ਟੀਕਾ: 20 ਮਿੰਟ| ਬਾਅਦ ਦੇ ਚਿਤਰ: 2 ਘੰਟੇ 

ਬਰੇਨ ਪ੍ਰਫਿਊਜ਼ਨ ਇਮੇਜਿੰਗ: ਆਪਣੇ ਟੈਸਟ ਵਾਲੇ ਦਿਨ ਦੌਰਾਨ ਕੈਫੀਨ ਜਾਂ ਅਲਕੋਹਲ ਨਾ ਪੀਓ।

ਗੈਲੀਅਮ ਸਕੈਨ: ਤੁਹਾਨੂੰ ਗੈਲੀਅਮ ਦਾ ਇੱਕ ਟੀਕਾ ਲਗਾਇਆ ਜਾਵੇਗਾ ਜੋ ਕਿ ਰੇਡੀਓਐਕਟਿਵ ਪਦਾਰਥ ਦੀ ਛੋਟੀ ਜਿਹੀ ਅਤੇ ਸੁਰੱਖਿਅਤ ਮਾਤਰਾ ਹੁੰਦੀ ਹੈ। ਟੀਕੇ ਦੇ ਬਾਅਦ, ਤੁਸੀਂ ਆਪਣੀ ਅਗਲੀ ਮੁਲਾਕਾਤ ਦੇ ਸਮੇਂ ਤੱਕ ਜਾਣ ਲਈ ਆਜ਼ਾਦ ਹੋਵੋਂਗੇ, ਜੋ 6 ਤੋਂ 48 ਘੰਟੇ ਬਾਅਦ ਹੋਵੇਗੀ। ਵਾਪਸ ਆਉਣ ’ਤੇ, ਇੱਕ ਸਕੈਨਰ ਨਾਲ ਚਿਤਰ ਲਏ ਜਾਣਗੇ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਰੇਡੀਓਟਰੇਸਰ ਤੁਹਾਡੇ ਸਰੀਰ ਵਿੱਚ ਕਿੱਥੇ ਜਮ੍ਹਾਂ ਹੋਇਆ ਹੈ। 

ਗੁਰਦੇ ਦੇ ਸਕੈਨ:

  • ਗੁਰਦੇ ਦੇ ਪ੍ਰਕਾਰਜ ਦਾ ਸਕੈਨ: ਆਪਣੇ ਮਿਲਣ ਦੇ ਤੈਅ ਸਮੇਂ ਤੋਂ 1 ਘੰਟਾ ਪਹਿਲਾਂ 2 ਕੱਪ ਪਾਣੀ ਪੀਓ। ਖੂਨ ਦੇ ਦਬਾਅ ਵਾਸਤੇ ਆਪਣੀਆਂ ਸਾਰੀਆਂ ਵਰਤਮਾਨ ਦਵਾਈਆਂ ਦੀ ਸੂਚੀ ਨਾਲ ਲਿਆਓ। 
  • ਗੁਰਦੇ ਦਾ ਕੈਪਟੋਪ੍ਰਿਲ ਸਕੈਨ: ਆਪਣੇ ਟੈਸਟ ਤੋਂ 1 ਘੰਟਾ ਪਹਿਲਾਂ ਕੁਝ ਨਾ ਖਾਓ। ਕਿਰਪਾ ਕਰਕੇ ਤਰਲ ਪਦਾਰਥ ਦੇ 4 ਗਲਾਸ ਪੀਓ (ਆਪਣੇ ਟੈਸਟ ਤੋਂ 4 ਘੰਟੇ ਪਹਿਲਾਂ ਹਰ ਘੰਟੇ ਪਾਣੀ/ਜੂਸ ਦਾ ਗਲਾਸ)। ਤੁਸੀਂ ਪਿਸ਼ਾਬ ਕਰ ਸਕਦੇ ਹੋ। ਆਪਣੀਆਂ ਸਾਰੀਆਂ ਵਰਤਮਾਨ ਦਵਾਈਆਂ ਦੀ ਸੂਚੀ ਨਾਲ ਲਿਆਓ। ਬੁਕਿੰਗ ਦੇ ਸਮੇਂ, ਮਰੀਜ਼ਾਂ ਨੂੰ ਏਸ ਇਨਹਿਬਿਟਰਜ਼, ਡਾਈਯੂਰੈਟਿਕਸ, ਅਤੇ ਹੋਰ ਐਂਟੀ-ਹਾਈਪਰਟੈਨਸਿਵ ਦਵਾਈ ਨੂੰ ਬੰਦ ਕਰਨ ਬਾਰੇ ਸੂਚਿਤ ਕੀਤਾ ਜਾਵੇਗਾ।

ਾਇਰਾਇਡ ਦਾ ਸੋਖਣ ਅਤੇ ਸਕੈਨ: ਥਾਇਰਾਇਡ ਦਵਾਈਆਂ (ਉਦਾਹਰਨ ਲਈ ਐਲਟ੍ਰੋਕਸਿਨ, ਸਿੰਥਰੋਇਡ, ਥਾਈਰੌਕਸੀਨ) ਜਾਂ ਆਇਓਡੀਨ ਵਾਲਾ ਭੋਜਨ (ਉਦਾਹਰਨ ਲਈ ਕੈਲਪ ਜਾਂ ਸਮੁੰਦਰੀ-ਘਾਹ) ਇਸ ਟੈਸਟ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜੇ ਤੁਸੀਂ ਕੋਈ ਥਾਇਰਾਇਡ ਦਵਾਈਆਂ ਲੈ ਰਹੇ ਹੋ ਤਾਂ ਕਿਰਪਾ ਕਰਕੇ ਬੁਕਿੰਗ ਦੇ ਸਮੇਂ ਅਮਲੇ ਨੂੰ ਸੂਚਿਤ ਕਰੋ। ਕਿਸੇ ਵੀ ਥਾਇਰਾਇਡ ਦਵਾਈਆਂ ਜਾਂ ਸਪਲੀਮੈਂਟਾਂ ਨੂੰ ਬੰਦ ਕਰਨ (ਆਪਣੇ ਟੈਸਟ ਤੋਂ 3 ਹਫ਼ਤੇ ਪਹਿਲਾਂ ਬੰਦ ਕਰਨਾ ਚਾਹੀਦਾ ਹੈ) ਸਬੰਧੀ ਆਪਣੇ ਡਾਕਟਰ ਕੋਲੋਂ ਪੁੱਛੋ। ਆਪਣੀਆਂ ਸਾਰੀਆਂ ਵਰਤਮਾਨ ਦਵਾਈਆਂ ਦੀ ਸੂਚੀ ਨਾਲ ਲਿਆਓ।

ਥਾਇਰਾਇਡ ਦਾ ਸੋਖਣ ਅਤੇ ਸਕੈਨ 2 ਦਿਨਾਂ ਦੌਰਾਨ ਕੀਤਾ ਜਾਂਦਾ ਹੈ।

  • ਦਿਨ 1: ਮੂੰਹ ਰਾਹੀਂ ਇੱਕ ਕੈਪਸੂਲ ਲਿਆ ਜਾਂਦਾ ਹੈ, ਅਤੇ ਮਾਪ ਲਿਆ ਜਾਂਦਾ ਹੈ (1 ਘੰਟੇ ਤੱਕ)।
  • ਦਿਨ 2: ਸੋਖਣ ਦਾ 24-ਘੰਟੇ ਲਈ ਮਾਪ, ਜਿਸਦੇ ਬਾਅਦ ਇੱਕ ਟੀਕਾ ਲਗਾਇਆ ਜਾਂਦਾ ਹੈ ਅਤੇ ਫੇਰ ਚਿਤਰ ਲਏ ਜਾਂਦੇ ਹਨ (1 ਘੰਟਾ)।

ਅਲਟਰਾਸਾਊਂਡ

ਢਿੱਡ: ਆਪਣੇ ਮਿਲਣ ਦੇ ਤੈਅ ਸਮੇਂ ਤੋਂ 8 ਘੰਟੇ ਪਹਿਲਾਂ ਕੁਝ ਵੀ ਨਹੀਂ ਖਾਣਾ ਜਾਂ ਪੀਣਾ (ਤੰਬਾਕੂਨੋਸ਼ੀ ਜਾਂ ਚਬਾਉਣ ਵਾਲੀ ਗਮ)।

ਢਿੱਡ/ਪੇਡੂ: ਤੁਹਾਡੇ ਮਿਲਣ ਦੇ ਤੈਅ ਸਮੇਂ ਤੋਂ 8 ਘੰਟੇ ਪਹਿਲਾਂ ਕੁਝ ਵੀ ਖਾਣਾ ਜਾਂ ਪੀਣਾ ਨਹੀਂ , ਹਾਲਾਂਕਿ ਮਿਲਣ ਦੇ ਤੈਅ ਸਮੇਂ ਤੋਂ 1 ਘੰਟਾ ਪਹਿਲਾਂ ਤੁਸੀਂ ਲਾਜ਼ਮੀ ਤੌਰ ’ਤੇ 34 ਆਊਂਸ ਜਾਂ 1 ਲਿਟਰ ਪਾਣੀ ਪੂਰੀ ਤਰ੍ਹਾਂ ਖਤਮ ਕਰਨਾ ਹੈ। ਜਾਂਚ ਤੋਂ ਪਹਿਲਾਂ ਪਿਸ਼ਾਬ ਕਰਨ ਨਾ ਜਾਓ

ਜਣੇਪੇ ਸਬੰਧੀ/ਪੇਡੂ ਵਾਸਤੇ: ਆਪਣੇ ਮਿਲਣ ਦੇ ਤੈਅ ਸਮੇਂ ਤੋਂ 1 ਘੰਟਾ ਪਹਿਲਾਂ ਤੁਸੀਂ ਲਾਜ਼ਮੀ ਤੌਰ ’ਤੇ 34 ਆਊਂਸ ਜਾਂ 1 ਲਿਟਰ ਪਾਣੀ ਖਤਮ ਕਰਨਾ ਹੈ। ਜਾਂਚ ਤੋਂ ਪਹਿਲਾਂ ਪਿਸ਼ਾਬ ਕਰਨ ਨਾ ਜਾਓ 

ਪ੍ਰੋਸਟੇਟ (ਟ੍ਰਾਂਸਰੈਕਟਲ): ਜਾਂਚ ਤੋਂ 2 ਘੰਟੇ ਪਹਿਲਾਂ “ਫਲੀਟ” ਅਨੀਮਾ ਦੀ ਵਰਤੋਂ ਕਰੋ (ਕਿੱਟ ਨੂੰ ਤੁਹਾਡੀ ਫਾਰਮੇਸੀ ਤੋਂ ਖਰੀਦਿਆ ਜਾ ਸਕਦਾ ਹੈ)। ਆਪਣੇ ਮਿਲਣ ਦੇ ਤੈਅ ਸਮੇਂ ਤੋਂ 1 ਘੰਟਾ ਪਹਿਲਾਂ ਤੁਸੀਂ ਲਾਜ਼ਮੀ ਤੌਰ ’ਤੇ 34 ਆਊਂਸ ਜਾਂ 1 ਲਿਟਰ ਪਾਣੀ ਖਤਮ ਕਰਨਾ ਹੈ।

ਹੋਰ: ਇਹਨਾਂ ਜਾਂਚਾਂ ਵਾਸਤੇ ਕਿਸੇ ਤਿਆਰੀ ਦੀ ਲੋੜ ਨਹੀਂ: ਥਾਇਰਾਇਡ, ਔਰਤਾਂ ਦੀ ਛਾਤੀ, ਅੰਡਕੋਸ਼ ਥੈਲੀ (scrotum), ਹੱਥਾਂ-ਪੈਰਾਂ ਦੇ ਸਿਰਿਆਂ ਅਤੇ ਨਾੜਾਂ ਦਾ ਅਲਟਰਾਸਾਊਂਡ।

ਹੱਡੀਆਂ ਵਿੱਚ ਖਣਿਜਾਂ ਦੀ ਘਣਤਾ

ਆਪਣੀ ਜਾਂਚ ਤੋਂ 24 ਘੰਟੇ ਪਹਿਲਾਂ ਕੈਲਸ਼ੀਅਮ/ਵਿਟਾਮਿਨ ਸਪਲੀਮੈਂਟ ਨਾ ਲਓ। ਜੇ ਤੁਸੀਂ ਪਿਛਲੇ 2 ਹਫ਼ਤਿਆਂ ਦੇ ਅੰਦਰ ਨਿਊਕਲੀਅਰ ਦਵਾਈ ਨਾਲ ਸਬੰਧਿਤ ਡਾਈ ਟੀਕਾ (dye injection) ਲਗਵਾਇਆ ਹੈ ਜਾਂ ਬੇਰੀਅਮ ਅਧਿਐਨ ਕਰਵਾਇਆ ਹੈ, ਤਾਂ ਕਿਰਪਾ ਕਰਕੇ ਆਪਣੇ BMD ਟੈਸਟ ਦਾ ਸਮਾਂ ਦੁਬਾਰਾ ਨਿਯਤ ਕਰੋ। ਮਰੀਜ਼ਾਂ ਨੂੰ ਜ਼ਿੱਪਰਾਂ ਜਾਂ ਧਾਤੂ ਦੀਆਂ ਅਟੈਚਮੈਟਾਂ ਤੋਂ ਰਹਿਤ ਕੱਪੜੇ ਪਹਿਨਣ ਲਈ ਆਖਿਆ ਜਾਂਦਾ ਹੈ।

ਮੈਮੋਗਰਾਫੀ

ਮਿਲਣ ਦੇ ਤੈਅ ਸਮੇਂ ਦੌਰਾਨ ਕੋਈ ਵੀ ਡੀਓਡਰੈਂਟ, ਪਾਊਡਰ ਜਾਂ ਪ੍ਰਫਿਊਮ ਨਾ ਲਗਾਓ।

ਸਕੱਰਟ ਜਾਂ ਸਲੈਕਸ ਦੇ ਨਾਲ ਇੱਕ ਵੱਖਰਾ ਬਲਾਊਜ਼ ਪਹਿਨੋ।

ਨਿਊਕਲੀਅਰ ਹਿਰਦੇ-ਰੋਗ ਵਿਗਿਆਨ

  1. ਮਰੀਜ਼ ਹਲਕਾ ਨਾਸ਼ਤਾ/ਲੰਚ (ਉਦਾਹਰਨ ਲਈ ਟੋਸਟ, ਜੈਮ, ਫਲ਼, ਜੂਸ, ਪਾਣੀ) ਲੈ ਸਕਦਾ ਹੈ, ਪਰ ਆਪਣੇ ਟੈਸਟ ਤੋਂ 1 ਘੰਟਾ ਪਹਿਲਾਂ ਕੁਝ ਵੀ ਨਾ ਖਾਓ।
  2. ਆਪਣੇ ਟੈਸਟ ਤੋਂ 24 ਘੰਟੇ ਪਹਿਲਾਂ ਕੈਫੀਨ ਵਾਲੇ ਸਾਰੇ ਉਤਪਾਦ ਬੰਦ ਕਰ ਦਿਓ। ਇਸ ਵਿੱਚ ਸਭ ਕਿਸਮ ਦੀ ਚਾਹ, ਕੌਫੀ, ਕੈਫੀਨ-ਰਹਿਤ ਚਾਹ/ਕੌਫੀ, ਪੌਪ, ਚਾਕਲੇਟ, ਟਾਈਲੇਨੋਲ 2 ਅਤੇ 2 ਅਤੇ/ਜਾਂ ਕੈਫੀਨ ਵਾਲੀਆਂ ਦਵਾਈਆਂ ਸ਼ਾਮਲ ਹਨ।
  3. ਇਨਸੁਲਿਨ ’ਤੇ ਨਿਰਭਰ ਕਰਨ ਵਾਲੇ ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਟੈਸਟ ਤੋਂ 1 ਘੰਟਾ ਪਹਿਲਾਂ ਆਪਣੀ ਇਨਸੁਲਿਨ ਅਤੇ ਹਲਕਾ ਖਾਣਾ ਲੈਣਾ ਚਾਹੀਦਾ ਹੈ।
  4. ਢਿੱਲੇ ਫਿੱਟ ਆਉਣ ਵਾਲੇ ਕੱਪੜੇ ਪਹਿਨੋ (ਉਦਾਹਰਨ ਲਈ ਟੀ-ਸ਼ਰਟ, ਟਰੈਕ ਪੈਂਟ, ਐਥਲੈਟਿਕ ਜੁੱਤੇ, ਆਦਿ)।
  5. ਆਪਣੀਆਂ ਸਾਰੀਆਂ ਵਰਤਮਾਨ ਦਵਾਈਆਂ ਦੀ ਸੂਚੀ ਨਾਲ ਲਿਆਓ। ਦਿਲ ਵਾਸਤੇ ਕਿਸੇ ਦਵਾਈਆਂ (ਉਦਾਹਰਨ ਲਈ ਬੀਟਾ-ਬਲੌਕਰਜ਼ ਜਿਵੇਂ ਕਿ ਮੈਟਰੋਪ੍ਰੋਲੋਲ ਜਾਂ ਅਟੈਨੋਲੋਲ, ਨਾਲ ਹੀ ਕੈਲਸ਼ੀਅਮ ਚੈਨਲ ਬਲੌਕਰਜ਼ ਜਿਵੇਂ ਕਿ ਡਿਲਟਿਆਜ਼ੇਮ ਜਾਂ ਵੇਰਾਪਾਮਿਲ) ਨੂੰ ਬੰਦ ਕਰਨ ਬਾਰੇ ਆਪਣੇ ਡਾਕਟਰ ਕੋਲੋਂ ਪੜਤਾਲ ਕਰੋ।
  6. ਆਪਣੇ ਟੈਸਟ ਤੋਂ 48 ਘੰਟੇ ਪਹਿਲਾਂ ਲਿੰਗ ਵਿੱਚ ਤਣਾਅ ਨਾ ਆਉਣ ਬਾਰੇ ਦਵਾਈਆਂ (ਉਦਾਹਰਨ ਲਈ ਵਾਇਗਰਾ, ਸੀਆਲਿਸ, ਲੇਵੀਟਰਾ ਆਦਿ) ਨਾ ਲਓ।

ਮਾਇਓਕਾਰਡੀਅਲ ਪ੍ਰਫਿਊਜ਼ਨ ਇਮੇਜਿੰਗ ਵਿੱਚ 2 ਭਾਗ ਹੁੰਦੇ ਹਨ:

  1. ਆਰਾਮ ਦੌਰਾਨ ਅਧਿਐਨ (Rest Study)- ਨੂੰ ਲਗਭਗ 1.5 – 2 ਘੰਟੇ ਲਗਦੇ ਹਨ ਅਤੇ ਇਸ ਵਿੱਚ ਇੱਕ ਟੀਕਾ ਲਗਾਉਣਾ ਵੀ ਸ਼ਾਮਲ ਹੁੰਦਾ ਹੈ ਜਿਸਦੇ ਬਾਅਦ ਚਿਤਰ ਲਏ ਜਾਂਦੇ ਹਨ।
  2. ਤਣਾਅ ਦੌਰਾਨ ਅਧਿਐਨ (Stress Study)- ਨੂੰ ਲਗਭਗ 2 – 2.5 ਘੰਟੇ ਲਗਦੇ ਹਨ ਅਤੇ ਇਸ ਵਿੱਚ ਤਣਾਅ ਟੈਸਟ, ਟੀਕਾ ਅਤੇ ਚਿਤਰ ਲਏ ਜਾਣਾ ਸ਼ਾਮਲ ਹੁੰਦੇ ਹਨ।

ਹਿਰਦੇ-ਰੋਗ ਵਿਗਿਆਨ

ਈਕੋਕਾਰਡੀਓਗ੍ਰਾਫੀ: ਟ੍ਰਾਂਸਡਿਊਸਰ ਉੱਤੇ ਲੱਗੀ ਜੈੱਲ ਤੋਂ ਚਮੜੀ ਨੂੰ ਠੰਢੀ ਸੰਵੇਦਨਾ ਮਹਿਸੂਸ ਹੋ ਸਕਦੀ ਹੈ, ਅਤੇ ਹੋ ਸਕਦਾ ਹੈ ਛਾਤੀ ਉੱਤੇ ਟ੍ਰਾਂਸਡਿਊਸਰ ਦਾ ਹਲਕਾ ਦਬਾਅ ਮਹਿਸੂਸ ਹੋਵੇ।

ਕਸਰਤ ਤਣਾਅ ਟੈਸਟ ਜਾਂ ਤਣਾਅ-ਤਹਿਤ ਕੀਤੀ ਈਕੋਕਾਰਡੀਓਗ੍ਰਾਫੀ: ਆਪਣੇ ਟੈਸਟ ਤੋਂ 1 ਹਫ਼ਤਾ ਪਹਿਲਾਂ ਲਿੰਗ ਵਿੱਚ ਤਣਾਅ ਨਾ ਆਉਣ ਲਈ ਦਵਾਈ ਨੂੰ ਬੰਦ ਕਰ ਦਿਓ। ਆਪਣੀਆਂ ਸਾਰੀਆਂ ਵਰਤਮਾਨ ਦਵਾਈਆਂ ਦੀ ਸੂਚੀ ਨਾਲ ਲਿਆਓ। ਨਰਮ ਤਲੇ ਵਾਲੇ ਜੁੱਤੇ ਅਤੇ ਆਰਾਮਦਾਇਕ ਕੱਪੜੇ ਪਹਿਨੋ।

ਹੋਲਟਰ ਨਿਗਰਾਨੀ ਜਾਂ ਲੂਪ/ਦਿਲ ਸਬੰਧੀ ਘਟਨਾ ਦੀ ਨਿਗਰਾਨੀ: ਕਿਰਪਾ ਕਰਕੇ ਆਪਣੀ ਛਾਤੀ ਉੱਤੇ ਕੋਈ ਕਰੀਮ/ਲੋਸ਼ਨ ਨਾ ਲਗਾਓ। ਢਿੱਲੇ, ਅਰਾਮਦਾਇਕ ਕੱਪੜੇ ਪਹਿਨੋ। ਆਪਣੀਆਂ ਸਾਰੀਆਂ ਵਰਤਮਾਨ ਦਵਾਈਆਂ ਦੀ ਸੂਚੀ ਨਾਲ ਲਿਆਓ। ਕਿਰਪਾ ਕਰਕੇ ਨੋਟ ਕਰੋ: ਰਿਕਾਰਡਿੰਗ ਮਿਆਦ ਦੌਰਾਨ ਸ਼ਾਵਰ ਲੈਣ/ਇਸ਼ਨਾਨ ਕਰਨ ਦੀ ਇਜਾਜ਼ਤ ਨਹੀਂ ਹੈ।

ਖੂਨ ਦੇ ਦਬਾਅ ਦੀ ਨਿਗਰਾਨੀ: ਕਿਰਪਾ ਕਰਕੇ ਛੋਟੀਆਂ ਜਾਂ ਢਿੱਲਾ ਫਿੱਟ ਹੋਣ ਵਾਲੀਆਂ ਬਾਂਹਵਾਂ ਵਾਲੀ ਕਮੀਜ਼/ਬਲਾਊਜ਼ ਪਹਿਨੋ। ਆਪਣੀਆਂ ਸਾਰੀਆਂ ਵਰਤਮਾਨ ਦਵਾਈਆਂ ਦੀ ਸੂਚੀ ਨਾਲ ਲਿਆਓ।

ਦਿਲ ਦੇ ਮਾਹਰ ਡਾਕਟਰ ਨਾਲ ਸਲਾਹ-ਮਸ਼ਵਰਾ

ਆਪਣੀਆਂ ਸਾਰੀਆਂ ਵਰਤਮਾਨ ਦਵਾਈਆਂ ਦੀ ਸੂਚੀ ਨਾਲ ਲਿਆਓ।